ਡਾ. ਕੁਲਦੀਪ ਚਾਹਲ ਅਤੇ ਹਰਕੀਰਤ ਕੌਰ ਚਾਹਲ ਨੂੰ ਸਦਮਾ- ਨੌਜਵਾਨ ਪੁੱਤਰ ਦੀ ਮੌਤ

ਸਰੀ, 4 ਮਈ (ਹਰਦਮ ਮਾਨ)-ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਬੜੀ ਦੁਖਦ ਖ਼ਬਰ ਹੈ ਕਿ ਚਿਲੀਵੈਕ (ਬੀ.ਸੀ.) ਦੇ ਵਸਨੀਕ, ਪੰਜਾਬੀ ਦੀ ਪ੍ਰਸਿੱਧ ਨਾਵਲਕਾਰ ਹਰਕੀਰਤ ਕੌਰ ਚਾਹਲ ਅਤੇ ਪੀ.ਏ.ਯੂ. ਫੈਮਲੀ ਐਸੋਸੀਏਸ਼ਨ ਵੈਨਕੂਵਰ ਦੇ ਮੈਂਬਰ ਡਾ. ਕੁਲਦੀਪ ਚਾਹਲ(ਪੀ ਏ ਯੂ) ਦੇ ਨੌਜਵਾਨ ਪੁੱਤਰ ਡਾ. ਕੰਵਰ ਚਾਹਲ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਿਆ ਹੈ। ਉਹ ਪਿਛਲੇ ਦਿਨਾਂ ਵਿਚ ਭਾਰਤ ਗਿਆ ਹੋਇਆ ਸੀ ਅਤੇ ਹਸਪਤਾਲ ਵਿੱਚ ਜ਼ੇਰੇ-ਇਲਾਜ ਸੀ।

ਡਾ. ਕੰਵਰ ਚਾਹਲ ਦੀ ਮੌਤ ਉੱਪਰ ਡੂੱਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੀ.ਏ.ਯੂ. ਫੈਮਲੀ ਐਸੋਸੀਏਸ਼ਨ ਵੈਨਕੂਵਰ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਵਿਲਿੰਗ ਅਤੇ ਰੈਵੋਲਿਊਸ਼ਨਰੀ ਪਾਥ ਗਰੁੱਪ ਦੇ ਮੈਂਬਰ ਸੁਰਿੰਦਰ ਚਾਹਲ ਨੇ ਡਾ. ਕੁਲਦੀਪ ਚਾਹਲ ਅਤੇ ਹਰਕੀਰਤ ਕੌਰ ਚਾਹਲ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਚਿੱਤਰਕਾਰ ਜਰਨੈਲ ਸਿੰਘ, ਸ਼ਾਇਰ ਮੋਹਨ ਗਿੱਲ, ਗੁਲਾਟੀ ਪਬਲਿਸ਼ਰਜ਼ ਸਰੀ ਦੇ ਸਤੀਸ਼ ਗੁਲਾਟੀ, ਸ਼ਾਇਰ ਹਰਦਮ ਮਾਨ, ਗੁਰਦੀਪ ਆਰਟਸ ਅਕੈਡਮੀ ਦੇ ਗੁਰਦੀਪ ਭੁੱਲਰ ਅਤੇ ਅੰਗਰੇਜ਼ ਬਰਾੜ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles