ਡਾਕਟਰ ਸਰਬਜੀਤ ਕੌਰ ਸੋਹਲ ਤੇ ਮੈਡਮ ਰਮਿੰਦਰ ਰੰਮੀ ਦੀਆਂ ਅੰਤਰਰਾਸ਼ਟਰੀ ਸਰਗਰਮੀਆਂ ਹੋਈਆਂ ਤੇਜ

(ਕਾਵਿ-ਸੰਸਾਰ ਬਿਊਰੋ) : ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਡਾਕਟਰ ਸਰਬਜੀਤ ਕੌਰ ਸੋਹਲ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਰਮਿੰਦਰ ਕੌਰ ਰੰਮੀ ਅਤੇ ਆਰ ਐੱਸ ਐੱਫ ਉ ਕੈਨੇਡਾ ਦੇ ਚੇਅਰਮੈਨ ਸ.ਦਲਜੀਤ ਸਿੰਘ ਗੈਦੂ ਦੇ ਸਹਿਯੋਗ ਨਾਲ ਰਾਮਗੜ੍ਹੀਆ ਭਵਨ, ਬਰੈਂਪਟਨ, ਕੈਨੇਡਾ ਵਿਖੇ ਚੜ੍ਹਦੇ ਪੰਜਾਬ ਦੇ ਸ਼੍ਰੋਮਣੀ ਬਾਲ ਸਾਹਿਤਕਾਰ ਤੇ ਪੱਤਰਕਾਰ ਹਰਦੇਵ ਚੌਹਾਨ, ਲਹਿੰਦੇ ਪੰਜਾਬ ਦੀ ਨਾਮਵਰ ਸ਼ਾਇਰਾ ਤਾਹਿਰਾ ਸਰਾ ਅਤੇ ਪਰਮਜੀਤ ਸੰਸੋਆ, ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ, ਜਲੰਧਰ ਛਾਉਣੀ ਨਾਲ ਰੂਬਰੂ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਮਹਿਮਾਨਾਂ ਨੂੰ ਦੁਸ਼ਾਲੇ ਅਤੇ ਪ੍ਰਸੰਸਾ ਪੱਤਰਾਂ ਨਾਲ ਸਨਮਾਨਤ ਕੀਤਾ ਗਿਆ। ਸ. ਪਿਆਰਾ ਸਿੰਘ ਕੁੱਦੋਵਾਲ ਦੀ ਮਹਿਮਾਨ ਨਿਵਾਜ਼ੀ ਤਹਿਤ ਹੋਰ ਪ੍ਰਬੰਧਕਾਂ, ਸਾਹਿਤਕਾਰਾਂ ਅਤੇ ਹਾਜ਼ਰੀਨਾਂ ਵਿਚ ਸਰਵ ਸ਼੍ਰੀ ਹਰਦਿਆਲ ਸਿੰਘ ਝੀਤਾ, ਸ਼ਾਇਰਾ ਸੁਰਜੀਤ ਕੌਰ, ਰਿੰਟੂ ਭਾਟੀਆ, ਪ੍ਰੋਫੈਸਰ ਕੁਲਜੀਤ ਕੌਰ, ਅਮਨਬੀਰ ਸਿੰਘ ਧਾਮੀ, ਦੀਪ ਕੁਲਦੀਪ, ਸਰਦਾਰ ਰਵਿੰਦਰ ਸਿੰਘ ਕੰਗ, ਚੈਅਰਮੈਨ ਉਂਟਾਰੀਓ ਫਰੈਂਡਜ ਕਲੱਬ, ਸ਼ਾਇਰ ਮਹਿੰਦਰ ਪਰਤਾਪ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ, ਗੁਰਦੇਵ ਚੌਹਾਨ, ਮਲਵਿੰਦਰ ਸਿੰਘ ਤੇ ਹੋਰ ਸਥਾਪਤ ਕਲਮਾਂ ਨੇ ਭਰਵੀਂ ਹਾਜ਼ਰੀ ਲਗਵਾਈ। ਇਹ ਜਾਣਕਾਰੀ ਹਰਦੇਵ ਚੌਹਾਨ ਵਲੋਂ ਬਰੈਂਮਪਟਨ ਤੋਂ ਸਾਂਝੀ ਕੀਤੀ ਗਈ I

Related Articles

- Advertisement -spot_img

Latest Articles