ਟੀ ਵੀ ਐਨ ਆਰ ਆਈ ਵਲੋਂ ਅਲੱਗ ਅਲੱਗ ਖੇਤਰ ਵਿੱਚ ਆਪਣੀ ਖ਼ਾਸ ਪਹਿਚਾਣ ਬਣਾਉਣ ਵਾਲੀਆਂ ਔਰਤਾਂ “ਮਾਣ ਮੱਤੀ ਪੰਜਾਬਣ ਅਵਾਰਡ “ ਨਾਲ ਸਨਮਾਨਿਤ

ਕੈਨੇਡਾ (ਕਾਵਿ-ਸੰਸਾਰ ਬਿਊਰੋ) : “ਮਾਣ ਮੱਤੀ ਪੰਜਾਬਣ” ਅਵਾਰਡ ਲਈ ਟੀ ਵੀ ਐਨ ਆਰ ਆਈ ਨੂੰ 100 ਦੇ ਕਰੀਬ ਨਾਮਾਂਕਨ ਪੱਤਰ ਪ੍ਰਾਪਤ ਹੋਏ ਸਨ । ਜਿਨ੍ਹਾਂ ਵਿੱਚੋ 30 ਔਰਤਾਂ ਨੂੰ ਚੁਣਿਆ ਗਿਆ । ਜਿਹਨਾਂ ਨੇ ਅਲੱਗ ਅਲੱਗ ਖੇਤਰ ਵਿੱਚ ਆਪਣੀ ਮਿਹਨਤ ਸਦਕਾ ਅਲੱਗ ਪਹਿਚਾਣ ਬਣਾਈ ਸੀ । ਜੋ ਇਸ ਸਨਮਾਨ ਦੀਆਂ ਅਸਲੀ ਹੱਕਦਾਰ ਸਨ ਉਹਨਾਂ ਨੂੰ “ਮਾਣ ਮੱਤੀ ਪੰਜਾਬਣ ਅਵਾਰਡ “ ਦੇ ਨਾਲ ਸਨਮਾਨਿਤ ਕੀਤਾ ।

ਇਸ ਸਨਮਾਨ ਨਾਲ ਉਹਨਾਂ ਔਰਤਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ ਤੇ ਦੂਸਰਿਆਂ ਔਰਤਾਂ ਨੂੰ ਵੀ ਕੁਝ ਹੋਰ ਚੰਗ਼ਾ ਕਰਨ ਦੀ ਪ੍ਰੇਰਣਾ ਮਿਲੇਗੀ । ਇਸ ਪ੍ਰੋਗਰਾਮ ਲਈ ਐਂਟਰੀ ਬਿਲਕੁਲ ਮੁਫ਼ਤ ਸੀ ਤੇ ਐਂਟਰੀ ਟਿਕਟ ਵੀ ਕੋਈ ਨਹੀਂ ਸੀ । ਸਨਮਾਨਿਤ ਕਰਨ ਤੋਂ ਪਹਿਲਾਂ ਸਭ ਪ੍ਰਤੀਯੋਗੀਆਂ ਦੀਆਂ ਪ੍ਰਾਪਤੀਆਂ ਤੇ ਕੰਮਾਂ ਦੇ ਬਾਰੇ ਵਿੱਚ ਡਾਕੂਮੇਂਟਰੀ ਫਿਲਮ ਸਕਰੀਨ ਤੇ ਦਿਖਾਈ ਗਈ ਤੇ ਇਸ ਦੇ ਨਾਲ ਨਾਲ ਬਹੁਤ ਗੁਣੀ ਤੇ ਪਿਆਰੀ ਹੋਸਟ ਰੀਤ ਕੌਰ ਨੇ ਮਾਈਕ ਤੇ ਵੀ ਸਭ ਪ੍ਰਤੀਯੋਗੀਆਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ।ਸਭ ਸਪਾਂਸਰ ਤੇ ਪ੍ਰਬੰਧਕਾਂ ਨੂੰ ਵੀ ਇਨ੍ਹਾਂ ਵਲੋਂ ਸਨਮਾਨਿਤ ਕਰਕੇ ਉਹਨਾਂ ਦਾ ਮਾਣ ਵਧਾਇਆ ਗਿਆ । ਪ੍ਰੋਗਰਾਮ ਨੂੰ ਬਹੁਤ ਹੀ ਸੁਯੋਜਿਤ ਢੰਗ ਨਾਲ ਉਲੀਕਿਆ ਗਿਆ । ਪੰਜਾਬ ,ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਦਾ ਇਹੋ ਜਿਹਾ ਉਪਰਾਲਾ ਸਲਾਹੁਣਯੋਗ ਹੈ ।

-ਰਮਿੰਦਰ ਕੌਰ

Related Articles

- Advertisement -spot_img

Latest Articles