ਜਸਬੀਰ ਕੈਂਥ ਨੇ ਹਿੰਦੀ ਫਿਲਮ ‘ਵਧ’ ਦਾ ਟਾਈਟਲ ਗੀਤ ਗਾ ਕੇ ਮੁਕਤਸਰ ਦਾ ਨਾਂ ਚਮਕਾਇਆ

ਮੁਕਤਸਰ, 15 ਦਸੰਬਰ 2022-ਸ੍ਰੀ ਮੁਕਤਸਰ ਸਾਹਿਬ ਦੇ ਜੰਮਪਲ ਅਤੇ ਪ੍ਰਸਿੱਧ ਲੋਕ ਗਾਇਕ ਇੰਦਰਜੀਤ ਮੁਕਤਸਰੀ ਦੇ ਸਪੁੱਤਰ ਜਸਬੀਰ ਕੈਂਥ ਨੇ ਹਿੰਦੀ ਫਿਲਮ ‘ਵਧ’ ਦਾ ਟਾਈਟਲ ਗੀਤ ਗਾ ਕੇ ਬਾਲੀਵੁੱਡ ਇੰਡਸਟਰੀ ਵਿਚ ਮੁਕਤਸਰ ਸ਼ਹਿਰ ਦਾ ਨਾਮ ਚਮਕਾਇਆ ਹੈ। ਫਿਲਮ ‘ਵਧ’ ਦੇ ਟਾਈਟਲ ਗੀਤ ਨੂੰ ਬੇਹੱਦ ਵੱਖਰੇ ਹੀ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਹ ਗੀਤ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਟੀ.ਸੀਰੀਜ਼ ਕੰਪਨੀ ਵੱਲੋਂ ਯੂ-ਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਮਾਣਮੱਤੇ ਗਾਇਕ ਦਾ ਪੂਰਾ ਪਰਿਵਾਰ ਹੀ ਸੰਗੀਤ ਨੂੰ ਸਮਰਪਿਤ ਹੈ। ਜਸਬੀਰ ਦੀ ਭੈਣ ਅਤੇ ਪ੍ਰਸਿੱਧ ਗਾਇਕਾ ਆਰ.ਕੌਰ ਦਾ ਗੀਤ ਵੀ ਪਿਛਲੇ ਸਮੇਂ ਦੌਰਾਨ ਟੀ.ਸੀਰੀਜ਼ ਵਲੋਂ ਰਿਲੀਜ਼ ਕੀਤਾ ਗਿਆ ਸੀ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles