ਜਗਤ ਪੰਜਾਬੀ ਸਭਾ ਕਨੇਡਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਰਮਿੰਦਰ ਵਾਲੀਆ ਭਾਰਤ ਦੌਰੇ ਤੇ

(ਕਾਵਿ-ਸੰਸਾਰ ਬਿਊਰੋ) : ਸਰਦੂਲ ਸਿੰਘ ਥਿਆੜਾ ਪ੍ਰਧਾਨ  ਜਗਤ ਪੰਜਾਬੀ ਸਭਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਮਿੰਦਰ ਵਾਲੀਆ ਜੋ ਕਿ  ਜਗਤ ਪੰਜਾਬੀ ਸਭਾ ਦੇ ਇਸਤਰੀ ਵਿੰਗ ਦੇ ਪ੍ਰਧਾਨ ਅਤੇ ਮੀਡੀਆ ਡਾਇਰੈਕਟਰ ਹਨ ਉਹ ਇਸ ਸਮੇਂ ਜਗਤ ਪੰਜਾਬੀ ਸਭਾ ਦੇ ਪ੍ਰੋਗਰਾਮਾਂ ਦੇ ਪ੍ਰਚਾਰ ਲਈ ਭਾਰਤ ਦੌਰੇ ਤੇ ਗਏ ਹੋਏ ਹਨ । ਉਹ ਭਾਰਤ ਦੇ ਪ੍ਰਮੁੱਖ ਸਾਹਿਤਕਾਰਾਂ ਤੇ ਉੱਚ ਕੋਟੀ ਦੇ ਲੇਖਕਾਂ ਨਾਲ 23,24 ਤੇ 25 ਜੂਨ 2023 ਨੂੰ ਹੋਣ ਵਾਲੀ 9ਵੀਂ ਵਰਲਡ  ਪੰਜਾਬੀ ਕਾਨਫਰੰਸ ਬਾਰੇ ਵਿਚਾਰਾਂ ਦੀ ਸਾਂਝ ਕਰਨਗੇ । ਉਹ ਆਪਣਾ ਕੰਮ ਬਹੁਤ ਹੀ ਲਗਨ ਅਤੇ ਨਿਸ਼ਠਾ ਨਾਲ ਕਰਦੇ ਹਨ ।

ਸਰਦੂਲ ਸਿੰਘ ਥਿਆੜਾ
ਪ੍ਰਧਾਨ ਜਗਤ ਪੰਜਾਬੀ ਸਭਾ

Related Articles

- Advertisement -spot_img

Latest Articles