ਗੁਰੂ ਨਾਨਕ ਫੂਡ ਬੈਂਕ ਨੇ ਇਕ ਦਿਨ ਵਿਚ 213 ਟਨ ਭੋਜਨ ਇਕੱਤਰ ਕਰ ਕੇ ਨਵਾਂ ਰਿਕਾਰਡ ਸਿਰਜਿਆ

ਸਰੀ, 13 ਜੁਲਾਈ (ਹਰਦਮ ਮਾਨ)-ਸਰੀ ਵਿਚ ਪੰਜਾਬੀ ਭਾਈਚਾਰੇ ਵੱਲੋਂ ਸ਼ੁਰੂ ਕੀਤੀ ਗਈ ਗੁਰੂ ਨਾਨਕ ਫੂਡ ਬੈਂਕ ਵੱਲੋਂ ਆਪਣੀ ਤੀਸਰੀ ਵਰੇਗੰਢ ਦੇ ਮੌਕੇ ਮੈਗਾ ਫੂਡ ਡਰਾਈਵ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਨੂੰ ਭਾਈਚਾਰੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਸਦਕਾ ਦਾਨ ਕੀਤੇ 213 ਟਨ ਭੋਜਨ ਨੇ ਨਵਾਂ ਰਿਕਾਰਡ ਕਾਇਮ ਕੀਤਾ। ਪਿਛਲੇ ਸਾਲ ਗੁਰੂ ਨਾਨਕ ਫੂਡ ਬੈਂਕ ਨੇ ਆਪਣੀ ਸਾਲਾਨਾ ਫੂਡ ਡਰਾਈਵ ਦੌਰਾਨ ਸ਼ਾਨਦਾਰ 143 ਟਨ ਭੋਜਨ ਇਕੱਠਾ ਕੀਤਾ ਸੀ।

ਇਸ ਮੌਕੇ ਸ਼ਾਮਲ ਹੋਏ ਵਿਸ਼ੇਸ਼ ਮਹਿਮਾਨਾਂ ਵਿੱਚ ਐਡਮਿੰਟਨ ਤੋਂ ਕੰਜ਼ਰਵੇਟਿਵ ਦੇ ਮੈਂਬਰ ਪਾਰਲੀਮੈਂਟ ਟਿਮ ਉੱਪਲ, ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ, ਲੈਂਗਲੀ ਤੋਂ ਮੈਂਬਰ ਪਾਰਲੀਮੈਂਟ ਜੌਹਨ ਐਲਡਾਗ, ਐਮ.ਐਲ.ਏ. ਜਿੰਨੀ ਸਿਮਸ, ਸਰੀ ਸਿਟੀ ਕੌਂਸਲਰ ਮਨਦੀਪ ਨਾਗਰਾ ਅਤੇ ਡੱਗ ਐਲਫੋਰਡ ਸ਼ਾਮਲ ਸਨ।
ਗੁਰੂ ਨਾਨਕ ਫੂਡ ਬੈਂਕ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਨੇ ਸ਼ੁਕਰਾਨਾ ਕਰਦਿਆਂ ਕਿਹਾ ਕਿ  ਗੁਰੂ ਨਾਨਕ ਫੂਡ ਬੈਂਕ ਹਰ ਉਸ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ, ਸਵੈ-ਸੇਵੀ ਕੀਤਾ ਅਤੇ ਸਮਰਥਨ ਕੀਤਾ। ਹਰ ਇਕ ਵਿਅਕਤੀ ਅਤੇ ਸੰਸਥਾ ਨੇ ਆਪਣਾ ਕੀਮਤੀ ਸਮਾਂ ਦੇ ਕੇ ਜੋ ਯਤਨ ਕੀਤੇ ਹਨ ਅਤੇ ਉਦਾਰਤਾ ਦਿਖਾਈ ਹੈ ਉਸ ਲਈ  ਉਹ ਸ਼ਲਾਘਾ ਦੇ ਪਾਤਰ ਹਨ। ਇਸ ਯੋਗਦਾਨ ਨਾਲ ਹੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋੜਵੰਦ ਪਰਿਵਾਰਾਂ ਨੂੰ ਉਹ ਪੋਸ਼ਣ ਅਤੇ ਭੋਜਨ ਮਿਲੇ ਜਿਸ ਦੇ ਉਹ ਹੱਕਦਾਰ ਹਨ। ਗੁਰੂ ਨਾਨਕ ਫੂਡ ਬੈਂਕ ਅਤੇ ਆਉਣ ਵਾਲੀਆਂ ਪਹਿਲ ਕਦਮੀਆਂ ਬਾਰੇ ਵਧੇਰੇ ਜਾਣਕਾਰੀ ਲਈ ਵੈੱਬਸਾਈਟ www.gnfb.ca ‘ਤੇ ਜਾਂ ਫੋਨ ਨੰਬਰ 604-580-1313 ‘ਤੇ ਸੰਪਰਕ ਕੀਤਾ ਜਾ ਸਕਦਾ ਹ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles