ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਸੰਗਤਾਂ ਨੇ ਨਵਾਂ ਸਾਲ ਉਤਸ਼ਾਹ ਨਾਲ ਮਨਾਇਆ

ਸਰੀ, 4 ਜਨਵਰੀ (ਹਰਦਮ ਮਾਨ)- ਇਸ ਸਾਲ ਗੁਰਦੁਆਰਾ ਨਾਨਕ ਨਿਵਾਸ ਨੰਬਰ ਪੰਜ ਰੋਡ ,ਰਿਚਮੰਡ ਵਿਖੇ ਸੰਗਤਾਂ ਨੇ ਨਵੇਂ ਸਾਲ ਨੂੰ ਬਹੁਤ ਹੀ ਉਤਸ਼ਾਹ ਨਾਲ ਜੀ ਆਇਆਂ ਆਖਿਆ। 31 ਦਸੰਬਰ ਅਤੇ ਪਹਿਲੀ ਜਨਵਰੀ ਦੋਨੋਂ ਦਿਨ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀ ਲਵਾਈ ਅਤੇ ਨਤਮਸਤਕ ਹੋ ਕੇ ਅਰਦਾਸ ਕੀਤੀ ਕਿ ਨਵਾਂ ਸਾਲ ਸਭਨਾਂ ਲਈ ਖੁਸ਼ੀਆਂ ਭਰਿਆ ਹੋਵੇ।

ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ ਦੇ ਰਾਗੀ ਗਿਆਨੀ ਨਵਨੀਤ ਸਿੰਘ, ਗਿਆਨੀ ਹਰਦਮਦੀਪ ਸਿੰਘ, ਗਿਆਨੀ ਗੁਰਜੋਤ ਸਿੰਘ, ਗਿਆਨੀ ਕੁਲਦੀਪ ਸਿੰਘ, ਬੀਬੀ ਸ਼ਮਿੰਦਰਜੀਤ ਕੌਰ ਨੇ ਦੋਵੇਂ ਦਿਨ ਬਹੁਤ ਹੀ ਅਨੰਦਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਬੀਬੀਆਂ ਅਤੇ ਸੇਵਾਦਾਰਾਂ ਨੇ ਲੰਗਰ ਦੀ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਦੋਵੇਂ ਦਿਨ ਸੇਵਾ ਵਿਚ ਜੁੱਟੇ ਰਹੇ। ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੀਆਂ ਵਧਾਈ ਦਿੱਤੀ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles