ਖਾਲਸਾ ਕਾਲਜ ਵਿੱਚ ਨੈਤਿਕ ਸਿੱਖਿਆ ਨੂੰ ਜ਼ਰੂਰੀ ਵਿਸ਼ੇ ਵਜੋਂ ਪੜਾਇਆ ਜਾਵੇਗਾ- ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਕਾਵਿ-ਸੰਸਾਰ ਬਿਊਰੋ : ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿਖੇ ਇੱਕ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ 24 ਜਨਵਰੀ 2023 ਨੂੰ ਕਰਵਾਈ ਗਈ।ਇਸ ਕਾਨਫਰੰਸ ਵਿੱਚ ਪ੍ਰਧਾਨ ਐੱਸ.ਜੀ.ਪੀ.ਸੀ. ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਕਿਹਾ ਕਿ ਖਾਲਸਾ ਕਾਲਜ ਵਿੱਚ ਨੈਤਿਕਤਾ ਨੂੰ ਜ਼ਰੂਰੀ ਵਿਸ਼ੇ ਵਜੋਂ ਪੜਾਇਆ ਜਾਵੇਗਾ ਤਾਂ ਜੋ ਸਿੱਖਿਆ ਦਾ ਅਸਲ ਸੰਕਲਪ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਣਾਉਣ ਦਾ ਹੋਵੇਗਾ ਨਾ ਕਿ ਸਿਰਫ਼ ਪੈਸਾ ਕਮਾਉਣ ਵਾਲੀ ਮਸ਼ੀਨ ਪੈਦਾ ਕਰਨਾ।ਡਾ. ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਪ੍ਰਧਾਨ ਸਾਹਿਬ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਆਖਿਆ ਕਿ ਦੁਨੀਆਂ ਵਿੱਚ ਖਾਲਸਾ ਕਾਲਜ ਅਜਿਹਾ ਪਹਿਲਾ ਕਾਲਜ ਹੋਵੇਗਾ ਜਿੱਥੇ ਨੈਤਿਕਤਾ ਦੇ ਵਿਸ਼ੇ ਨੂੰ ਪੜਾਇਆ ਜਾਵੇਗਾ।
ਸ. ਚੱਠਾ ਜੀ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਨੈਤਿਕਤਾ ਵਿਸ਼ੇ ਲਈ ਪਾਠ-ਕ੍ਰਮ ਤਿਆਰ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਨੈਤਿਕਤਾ ਦੀ ਪਰਿਭਾਸ਼ਾ, ਸ਼੍ਰੇਣੀਆਂ ਤੇ 31 ਵਿਦਵਾਨਾਂ ਦੇ ਲੇਖਾਂ ਵਾਲੀ ਕਿਤਾਬ ਦਿੱਤੀ।ਨਾਲੇ ‘ਚਹੁ ਧਰਮਾਂ ਵਿੱਚ ਨੈਤਿਕਤਾ’ ਕਿਤਾਬ ਵੀ ਪ੍ਰਿੰਸੀਪਲ ਸਾਹਿਬ ਨੂੰ ਭੇਂਟ ਕੀਤੀ ਤਾਂ ਜੋ ਇਹਨਾਂ ਕਿਤਾਬਾਂ ਦੀ ਸਹਾਇਤਾ ਨਾਲ ਵਧੀਆ ਸਿਲੇਬਸ ਤਿਆਰ ਕੀਤਾ ਜਾ ਸਕੇ। ਇਹ ਸੂਚਨਾ ਸ. ਅਜੈਬ ਸਿੰਘ ਚੱਠਾ (ਚੇਅਰਮੈਨ ਜਗਤ ਪੰਜਾਬੀ ਸਭਾ) ਨੇ ਸਾਂਝੀ ਕੀਤੀ ।

ਰਮਿੰਦਰ ਵਾਲੀਆ
ਪ੍ਰਧਾਨ ਤੇ ਮੀਡੀਆ ਡਾਇਰੈਕਟਰ
ਜਗਤ ਪੰਜਾਬੀ ਸਭਾ ।

Related Articles

- Advertisement -spot_img

Latest Articles