ਕੈਨੇਡਾ ਵਿਚ ਚੱਲ ਰਹੀ ਫੈਡਰਲ ਕਰਮਚਾਰੀਆਂ ਦੀ ਰਾਸ਼ਟਰੀ ਹੜਤਾਲ ਖਤਮ

ਸਰੀ, 2 ਮਈ (ਹਰਦਮ ਮਾਨ)-ਕੈਨੇਡਾ ਵਿਚ 19 ਅਪ੍ਰੈਲ ਤੋਂ ਚੱਲ ਰਹੀ ਖਜ਼ਾਨਾ ਬੋਰਡ ਦੇ ਕਰਮਚਾਰੀਆਂ ਦੀ ਰਾਸ਼ਟਰੀ ਹੜਤਾਲ ਖਤਮ ਹੋ ਗਈ ਹੈ, ਪਰ ਕੈਨੇਡਾ ਰੈਵੇਨਿਊ ਏਜੰਸੀ ਦੇ 35,000 ਕਰਮਚਾਰੀ ਅਜੇ ਵੀ ਹੜਤਾਲ ‘ਤੇ ਹਨ ਅਤੇ ਉਨ੍ਹਾਂ ਨਾਲ ਸੰਬੰਧਤ ਮੁੱਦਿਆਂ ਉੱਪਰ ਗੱਲਬਾਤ ਜਾਰੀ ਹੈ।

ਇਹ ਜਾਣਕਾਰੀ ਦਿੰਦਿਆਂ ਖਜ਼ਾਨਾ ਬੋਰਡ ਦੇ ਪ੍ਰਧਾਨ ਮੋਨਾ ਫੋਰਟੀਅਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਹੈ ਕਿ  ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ (ਪੀਐਸਏਸੀ) ਦੇ 120,000 ਤੋਂ ਵੱਧ ਫੈਡਰਲ ਕਰਮਚਾਰੀਆਂ ਅਤੇ ਖਜ਼ਾਨਾ ਬੋਰਡ ਵਿਚਕਾਰ ਇੱਕ ਅਸਥਾਈ ਸਮਝੌਤਾ ਹੋ ਗਿਆ ਹੈ ਅਤੇ ਇਹ ਕਾਮੇ ਸੋਮਵਾਰ ਤੋਂ ਆਪਣੀ ਡਿਊਟੀ ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਲਈ ਇਹ ਨਿਰਪੱਖ, ਪ੍ਰਤੀਯੋਗੀ ਸਮਝੌਤਾ ਹੋਇਆ ਹੈ ਜੋ ਕੈਨੇਡਾ ਦੇ ਟੈਕਸਦਾਤਿਆਂ ਲਈ ਵਾਜਬ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles