ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ. ਗੁਰਮਿੰਦਰ ਸਿੱਧੂ ਦਾ ਨਾਵਲ ‘ਅੰਬਰੀ ਉੱਡਣ ਤੋਂ ਪਹਿਲਾਂ’ ਲੋਕ ਅਰਪਣ

ਸਰੀ , 13 ਜੁਲਾਈ (ਹਰਦਮ ਮਾਨ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਇਕੱਤਰਤਾ ਡਾ: ਰਘਬੀਰ ਸਿੰਘ ਸਿਰਜਣਾ, ਪ੍ਰੋਫੈਸਰ ਬਾਵਾ ਸਿੰਘ (ਸਾਬਕਾ ਵਾਈਸ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ ਭਾਰਤ), ਜਗਦੀਸ਼ ਸਿੰਘ ਬਮਰਾਹ (ਪੱਤਰਕਾਰ ਰੋਜ਼ਾਨਾ ਅਜੀਤ ਅੰਮ੍ਰਿਤਸਰ) ਡਾ: ਗੋਪਾਲ ਸਿੰਘ ਬੁਟੱਰ, ਦੀਪਕ ਸ਼ਰਮਾ ਚਰਨਾਥਲ, ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ ਅਤੇ ਡਾ:ਗੁਰਮਿੰਦਰ ਸਿੱਧੂ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ ਜਿਸ ਵਿਚ ਡਾ. ਗੁਰਮਿੰਦਰ ਸਿੱਧੂ ਦਾ ਨਾਵਲ ‘ਅੰਬਰੀ ਉੱਡਣ ਤੋਂ ਪਹਿਲਾਂ’ ਰਿਲੀਜ਼ ਕੀਤਾ ਗਿਆ।
ਇਸ ਨਾਵਲ ਉੱਪਰ ਜਰਨੈਲ ਸਿੰਘ ਸੇਖਾ, ਪ੍ਰਿਤਪਾਲ ਗਿੱਲ, ਪ੍ਰੋ. ਹਰਿੰਦਰ ਕੌਰ ਸੋਹੀ, ਡਾ. ਪ੍ਰਿਥੀਪਾਲ ਸੋਹੀ, ਇੰਦਰਪਾਲ ਸਿੰਘ ਸੰਧੂ, ਹਰਚੰਦ ਸਿੰਘ ਬਾਗੜੀ ਵੱਲੋਂ ਪਰਚੇ ਪੜ੍ਹੇ ਗਏ  ਅਤੇ ਡਾ: ਸਾਧੂ ਸਿੰਘ, ਪ੍ਰੋ. ਕਸ਼ਮੀਰਾ ਸਿੰਘ ਅਤੇ ਤਰਲੋਚਨ ਸਿੰਘ ਨੇ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਲੇਖਿਕਾ ਡਾ:ਗੁਰਮਿੰਦਰ ਸਿੱਧੂ ਨੇ ਨਾਵਲ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ।
ਸਭਾ ਵੱਲੋਂ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਡਾ. ਗੁਰਮਿੰਦਰ ਸਿੱਧੂ ਅਤੇ ਉਨ੍ਹਾਂ ਦੀ ਬੇਟੀ ਦਿਲਦੀਪ ਖਹਿਰਾ ਨੂੰ ਫੁਲਕਾਰੀ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਅਤੇ ਮਹਿਮਾਨ ਸ਼ਖ਼ਸੀਅਤਾਂ ਦੀਪਕ ਸ਼ਰਮਾ ਚਰਨਾਥਲ, ਪ੍ਰੋ:ਬਾਵਾ ਸਿੰਘ, ਜਗਦੀਸ਼ ਬਮਰਾਹ, ਡਾ: ਗੋਪਾਲ ਸਿੰਘ  ਬੁੱਟਰ ਅਤੇ ਤਰਲੋਚਨ ਸਿੰਘ ਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਕੇਨੈਡਾ ਡੇਅ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸੁਰਜੀਤ ਸਿੰਘ ਮਾਧੋਪੁਰੀ, ਜਗਦੀਸ਼ ਸਿੰਘ ਬਮਰਾਹ, ਸਭਾ ਦੇ ਲੇਖਕਾਂ, ਸਥਾਨਕ ਕਵੀਆਂ ਅਤੇ ਆਏ ਮਹਿਮਾਨਾਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਇਸ ਇਕੱਤਰਤਾ ਵਿਚ ਹੋਰਨਾਂ ਤੋਂ ਇਲਾਵਾ ਹਰਸ਼ਰਨ ਕੌਰ, ਬਿੱਕਰ ਸਿੰਘ ਖੋਸਾ, ਡਾ. ਬਲਦੇਵਸਿੰਘ ਖਹਿਰਾ, ਸ਼ਾਹਗੀਰ ਗਿੱਲ, ਹਰਚੰਦ ਸਿੰਘ ਬਾਗੜੀ, ਹਰਪਾਲ ਸਿੰਘ ਬਰਾੜ, ਅਵਤਾਰ ਸਿੰਘ ਢਿੱਲੋਂ, ਕ੍ਰਿਸ਼ਨ ਭਨੋਟ, ਕਵਿੰਦਰ ਚਾਂਦ, ਹਰਚੰਦ ਸਿੰਘ ਗਿੱਲ, ਸੁਲੇਖਾ, ਕੁੱਕੀ ਗਿੱਲ) ਸ਼ਾਮਿਲ ਹੋਏ।

ਅੰਤ ਵਿਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖ਼ੂਬੀ ਕੀਤਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles