ਐਸ.ਪੀ. ਪ੍ਰਾਈਮ ਸੀ. ਸੈਂ. ਪਬਲਿਕ ਸਕੂਲ , ਜਲੰਧਰ ਦੀਆਂ ਵਿਦਿਆਰਥਣਾਂ ਨੇ ਮੈਰਿਟ ਵਿੱਚ ਖ਼ੂਬ ਮੱਲਾਂ ਮਾਰੀਆਂ

ਜਲੰਧਰ-(ਕਾਵਿ-ਸੰਸਾਰ ਬਿਊਰੋ) : ਇਸ ਵਾਰ ਅੱਠਵੀਂ , ਦਸਵੀਂ ਅਤੇ ਬਾਹਰਵੀਂ ਦੇ ਪੰਜਾਬ ਦੇ ਬੋਰਡ ਦੇ ਨਤੀਜਿਆਂ ਵਿੱਚੋਂ ਐਸ. ਪੀ. ਪ੍ਰਾਈਮ ਸੀ. ਸੈਂ. ਪਬਲਿਕ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਮੈਰਿਟ ਵਿੱਚੋ ਹੈਟ੍ਰਿਕ ਮਾਰੀ ਹੈ। ਅੱਠਵੀਂ ਵਿੱਚੋਂ ਪਲਕਪ੍ਰੀਤ ਕੌਰ ਨੇ 97.83% ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ 13ਵਾਂ ਸਥਾਨ ਹਾਸਲ ਕੀਤਾ ਹੈ। ਦਸਵੀਂ ਵਿੱਚੋਂ ਤਨਵੀ ਨੇ 98.31% ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 9ਵਾਂ ਅਤੇ ਜਲੰਧਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਬਾਹਰਵੀਂ ਵਿੱਚੋਂ ਏਕਤਾ ਨੇ 98.4% ਅੰਕ ਲੈਕੇ ਸੂਬੇ ਵਿੱਚੋਂ 8 ਵਾਂ ਸਥਾਨ ਅਤੇ ਜ਼ਿਲ੍ਹਾ ਜਲੰਧਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਸਕੂਲ ਦੀ ਹਿਮਾਂਸ਼ੀ ਨੇ 97.20% ਅੰਕ ਲੈਕੇ ਸੂਬੇ ਵਿੱਚੋਂ 14 ਵਾਂ ਸਥਾਨ ਅਤੇ ਜ਼ਿਲ੍ਹੇ ਵਿੱਚੋ ਚੌਥਾ ਸਥਾਨ ਹਾਸਲ ਕੀਤਾ। ਇਸੇ ਸਕੂਲ ਦੀ ਹੀ ਰਿਤਿਕਾ ਨੇ 97% ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ 15 ਵਾਂ ਸਥਾਨ ਅਤੇ ਜ਼ਿਲ੍ਹੇ ਵਿੱਚੋ 5 ਵਾਂ ਸਥਾਨ ਹਾਸਲ ਕੀਤਾ ਹੈ।
ਇਹਨਾਂ ਹੋਣਹਾਰ ਵਿਦਿਆਰਥਣਾਂ ਨੇ ਇਸ ਸ਼ਾਨਦਾਰ ਨਤੀਜੇ ਨਾਲ ਆਪਣਾ, ਆਪਣੇ ਸਕੂਲ ਦੇ ਪ੍ਰਧਾਨ, ਪ੍ਰਿੰਸੀਪਲ, ਸਮੂਹ ਅਧਿਆਪਕ ਅਤੇ ਮਾਤਾ ਪਿਤਾ ਦਾ ਖੂਬ ਮਾਣ ਵਧਾਇਆ ਹੈ। ਸਕੂਲ ਦਾ ਬਾਕੀ ਨਤੀਜਾ ਵੀ ਸ਼ਾਨਦਾਰ ਰਿਹਾ।ਇਸ ਸ਼ਾਨਦਾਰ ਨਤੀਜੇ ਕਰਕੇ ਐਸ.ਪੀ. ਪ੍ਰਾਈਮ ਸਕੂਲ ਦਾ ਨਾਂ ਜਲੰਧਰ ਦੇ ਪ੍ਰਾਈਵੇਟ ਸਕੂਲਾਂ ਵਿੱਚੋਂ ਪਹਿਲੇ ਸਥਾਨ ਤੇ ਆ ਗਿਆ ਹੈ। ਸਕੂਲ ਦੇ ਚੇਅਰਪਰਸਨ ਮੈਡਮ ਅਰੋੜਾ ਜੀ, ਪ੍ਰਿੰਸੀਪਲ ਮੈਡਮ ਸਿੰਮੀ ਜੀ ਅਤੇ ਵਾਇਸ ਪ੍ਰਿੰਸੀਪਲ ਮੈਡਮ ਅੰਜੂ ਜੀ ਨੇ ਸਮੂਹ ਆਧਿਆਪਕਾਂ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਖੂਬ ਵਧਾਈਆਂ ਦਿੱਤੀਆਂ। ਸਮੂਹ ਵਿਦਿਆਰਥੀਆਂ ਨੂੰ ਜੀਵਨ ਵਿੱਚ ਹਮੇਸ਼ਾ ਸਫ਼ਲ ਹੋਣ ਲਈ ਅਸੀਸਾਂ ਦਿੱਤੀਆਂ। ਮੈਨੂੰ ਇਹ ਖ਼ਬਰ ਦਿੰਦੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਹਨਾਂ ਹੋਣਹਾਰ ਵਿਦਿਆਰਥਣਾਂ ਦੀ ਅਧਿਆਪਕ ਹਾਂ।

ਪਰਮਿੰਦਰ ਕੌਰ ‘ਨਾਗੀ’

Related Articles

- Advertisement -spot_img

Latest Articles