ਐਚ.ਐਮ.ਵੀ. ਵਿਖੇ ਫੈਸ਼ਨਨਿਸਟਾ-2023 ਦ ਗਲੈਮ ਸ਼ੋਅ ਦਾ ਆਯੋਜਨ

3 ਫਰਵਰੀ (ਕਾਵਿ-ਸੰਸਾਰ ਬਿਊਰੋ) : ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਅਤੇ ਪੋਸਟ ਗ੍ਰੈਜੂਏਟ ਫੈਸ਼ਨ ਡਿਜਾਈਨਿੰਗ ਵਿਭਾਗ ਵੱਲੋਂ ਫੈਸ਼ਨਨਿਸਟਾ-2023- ‘ਦ ਗਲੈਮ ਸ਼ੋਅ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਵਾਈਸ ਪ੍ਰੈਜ਼ੀਡੈਂਟ ਡੀਏਵੀਸੀਐਮਸੀ, ਨਵੀਂ ਦਿੱਲੀ ਅਤੇ ਚੇਅਰਮੈਨ ਲੋਕਲ ਕਮੇਟੀ ਜਸਟਿਸ (ਰਿਟਾ.) ਸ਼੍ਰੀ ਐਨ.ਕੇ. ਸੂਦ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਅਰੁਣਿਮਾ ਸੂਦ ਮੌਜੂਦ ਰਹੇ।

ਲੇਡੀ ਆਫ ਦ ਡੇ- ਡਾ. ਜਸਲੀਨ ਕੌਰ, ਸੀਈਓ ਆਰਥੋਨੋਵਾ ਹਸਪਤਾਲ, ਜਲੰਧਰ ਮੌਜੂਦ ਰਹੇ। ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀਮਤੀ ਵਾਨੀ ਵਿਜ, ਡਾਇਰੈਕਟਰ ਦੈਨਿਕ ਸਵੇਰਾ, ਸ਼੍ਰੀ ਵਾਈ.ਕੇ. ਸੂਦ ਅਤੇ ਉਨ੍ਹਾਂ ਦੀ ਧਰਮ ਪਤਨੀ, ਸ਼੍ਰੀਮਤੀ ਰੋਨਿਕਾ, ਸੀਈਓ ਐਵਰਗ੍ਰੀਨ ਪਬਲੀਕੇਸ਼ਨ ਜਲੰਧਰ, ਸ਼੍ਰੀਮਤੀ ਸੀਮਾ ਸੋਨੀ, ਰੀਜਨਲ ਪ੍ਰੋਗਰਾਮਿੰਗ ਡਾਇਰੈਕਟਰ ਪੰਜਾਬ-ਹਰਿਆਣਾ ਰੇਡੀਓ ਸਿਟੀ, ਸ਼੍ਰੀ ਅਰਵਿੰਦ ਘਈ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਰਸ਼ਮੀ ਘਈ, ਲੋਕਲ ਕਮੇਟੀ ਤੋਂ ਸ਼੍ਰੀ ਅਜੇ ਗੋਸਵਾਮੀ ਅਤੇ ਉਨ੍ਹਾਂ ਦੀ ਧਰਮ ਪਤਨੀ, ਡਾ. ਸੁਸ਼ਮਾ ਚਾਵਲਾ, ਸ਼੍ਰੀ ਸੁਰਿੰਦਰ ਸੇਠ, ਸ਼੍ਰੀ ਐਸ.ਪੀ. ਸਹਿਦੇਵ, ਸ਼੍ਰੀ ਕੁੰਦਨ ਲਾਲ ਅਗਰਵਾਲ, ਡਾ. ਪਵਨ ਗੁਪਤਾ, ਸ਼੍ਰੀਮਤੀ ਪੂਰਨਿਮਾ ਬੇਰੀ, ਸ਼੍ਰੀ ਇਰਵਿਨ ਖੰਨਾ, ਡੀ.ਈ.ਓ. ਸ. ਗੁਰਸ਼ਰਨ ਸਿੰਘ, ਪਿ੍ਰੰਸੀਪਲ ਕਿਰਨਜੀਤ ਰੰਧਾਵਾ, ਸ਼੍ਰੀ ਰਾਜੀਵ ਜੋਸ਼ੀ, ਪਿ੍ਰੰਸੀਪਲ ਸ਼੍ਰੀ ਰਾਕੇਸ਼ ਸ਼ਰਮਾ ਅਤੇ ਸ਼੍ਰੀ ਸੁਧੀਰ ਮੌਜੂਦ ਰਹੇ। ਸਾਰੇ ਮਹਿਮਾਨਾਂ ਦਾ ਸੰਸਥਾ ਪਰੰਪਰਾ ਅਨੁਸਾਰ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਸਾਰੇ ਮਹਿਮਾਨਾਂ, ਸਪਾਂਸਰਾਂ, ਮੀਡੀਆ, ਰੇਡੀਓ ਪਾਰਟਰਨ, ਲੋਕਲ ਕਮੇਟੀ, ਸ਼ੋ ਸਟੋਪਰ ਅਤੇ ਡਿਜਾਈਨਰਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਆਯੋਜਨ ਦਾ ਮੁੱਖ ਉਦੇਸ਼ ਨਾਰੀ ਵਰਗ ਨੂੰ ਆਤਮਨਿਰਭਰ ਬਣਾ ਕੇ ਉਨ੍ਹਾਂ ਵਿੱਚ ਆਤਮਵਿਸ਼ਵਾਸ ਜਗਾਉਣਾ ਹੈ ਤਾਂ ਕਿ ਉਹ ਆਪਣਾ ਉੱਜਵਲ ਭਵਿੱਖ ਬਣਾ ਸਕਣ ਅਤੇ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਦੇ ਯੋਗ ਬਣ ਸਕਣ। ਉਨ੍ਹਾਂ ਕਿਹਾ ਕਿ ਕਾਲਜ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਵਿਦਿਆਰਥਣਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ ਅਤੇ ਉਨ੍ਹਾਂ ਦਾ ਭਵਿੱਖ ਉੱਜਵਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਨੌਕਰੀ ਖੋਜੀ ਨਾ ਬਣਾ ਕੇ ਨੌਕਰੀ ਦੇਣ ਵਾਲੇ ਬਣਾਉਣਾ ਹੈ। ਉਨ੍ਹਾਂ ਇਸ ਆਯੋਜਨ ਲਈ ਫੈਸ਼ਨ ਡਿਜਾਈਨਿੰਗ ਵਿਭਾਗ ਦੀ ਪ੍ਰੋਗਰਾਮ ਕੋਆਰਡੀਨੇਟਰ ਸ਼੍ਰੀਮਤੀ ਨਵਨੀਤਾ, ਸ਼੍ਰੀਮਤੀ ਰਿਸ਼ਵ, ਇਵੈਂਟ ਮੈਨੇਜਰ ਡਾ. ਆਸ਼ਮੀਨ ਕੌਰ, ਡਾ. ਸੰਗੀਤਾ ਅਰੋੜਾ ਨੂੰ ਵਧਾਈ ਦਿੱਤੀ।

ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ ਸ਼੍ਰੀ ਕੁਲਬੀਰ ਸਿੰਘ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ। ਆਰ.ਜੇ. ਕਰਣ ਨੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਫੈਸ਼ਨ ਡਿਜਾਈਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਆਪਣੇ ਵੱਲੋਂ ਬਣਾਈਆਂ ਖੂਬਸੂਰਤ ਡਿਜਾਈਨਾਂ ਦੀਆਂ ਡਰੈਸਾਂ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਹ ਫੈਸ਼ਨ ਸ਼ੋਅ ਕੁੱਲ 10 ਰਾਊਂਡ ਵਿੱਚ ਸਮਾਪਤ ਹੋਇਆ। ਆਏ ਹੋਏ ਮਹਿਮਾਨਾਂ ਨੇ ਵੀ ਇਸ ਫੈਸ਼ਨ ਸ਼ੋਅ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਬੋਲਦਿਆਂ ਜਸਟਿਸ (ਰਿਟਾ.) ਸ਼੍ਰੀ ਐਨ.ਕੇ. ਸੂਦ ਜੀ ਨੇ ਸਾਰੀਆਂ ਵਿਦਿਆਰਥਣਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਅਤੇ ਸਟਾਫ ਨੂੰ ਇਸ ਆਯੋਜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਫੈਸ਼ਨ ਡਿਜਾਈਨਿੰਗ ਇਕ ਅਜਿਹਾ ਵਿਸ਼ਾ ਹੈ ਜਿਸ ਨਾਲ ਵਿਦਿਆਰਥਣਾਂ ਆਤਮਨਿਰਭਰ ਬਣ ਸਕਦੀਆਂ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਸਫਲਤਾ ਲਈ ਸੁਭਕਾਮਨਾਵਾਂ ਵੀ ਦਿੱਤੀਆਂ। ਅੰਤ ਵਿੱਚ ਸ਼ੋ ਸਟਾਪਰ ਰਾਊਂਡ ਪੇਸ਼ ਕੀਤਾ ਗਿਆ। ਨਿਧੀ ਸਰਦਾਨਾ ਵੱਲੋਂ ਡਿਜਾਈਨਡ ਡਰੈਸਾਂ ਵੀ ਪੇਸ਼ ਕੀਤੀਆਂ ਗਈਆਂ। ਮਹਿਮਾਨਾਂ ਅਤੇ ਸਪਾਂਸਰਾਂ ਨੂੰ ਉਪਹਾਰ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਲੇਡੀ ਆਫ ਦ ਡੇ ਡਾ. ਜਸਲੀਨ ਨੇ ਪ੍ਰੋਗਰਾਮ ਦੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਅੰਜਨਾ ਭਾਟੀਆ ਵੱਲੋਂ ਸਫਲਤਾਪੂਰਵਕ ਕੀਤਾ ਗਿਆ। ਇਸ ਮੌਕੇ ਤੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਸਾਰੇ ਮੈਂਬਰ ਮੌਜੂਦ ਰਹੇ।

Related Articles

- Advertisement -spot_img

Latest Articles