ਉੱਨਤ ਭਾਰਤ ਅਭਿਆਨ ਵੱਲੋਂ ਐਚ.ਐਮ.ਵੀ. ਸਨਮਾਨਿਤ

16 ਜਨਵਰੀ (ਕਾਵਿ-ਸੰਸਾਰ ਬਿਊਰੋ) : ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਨੂੰ ਉਸਦੇ ਵੱਲੋਂ ਆਯੋਜਿਤ ਕੀਤੇ ਗਏ ਜਾਗਰੂਕਤਾ ਪ੍ਰੋਗਰਾਮਾਂ ਅਧੀਨ ਉੱਨਤ ਭਾਰਤ ਅਭਿਆਨ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉੱਨਤ ਭਾਰਤ ਅਭਿਆਨ ਦੇ ਰੀਜਨਲ ਕੋਆਰਡੀਨੇਟਿੰਗ ਸੰਸਥਾਨ ਨਿਟਰ, ਚੰਡੀਗੜ੍ਹ ਵੱਲੋਂ ਦਿੱਤਾ ਗਿਆ। ਸਾਲ 2023 ਨੂੰ ਅੰਤਰਰਾਸ਼ਟਰੀ ਸਾਲ ਮਿਲੇਟਸ ਘੋਸ਼ਿਤ ਕੀਤਾ ਗਿਆ ਹੈ। ਇਸ ਅਧੀਨ ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਮਿਲੇਟਸ ਤੇ ਆਧਾਰਿਤ ਔਨਲਾਈਨ ਕਵਿਜ ਵਿੱਚ ਹਿੱਸਾ ਲਿਆ ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਮਿਲੇਟਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਉੱਨਤ ਭਾਰਤ ਅਭਿਆਨ ਟੀਮ ਐਚ.ਐਮ.ਵੀ. ਦੀ ਇੰਚਾਰਜ ਡਾ. ਮੀਨਾਕਸ਼ੀ ਦੁੱਗਲ ਮਹਿਤਾ, ਮੈਂਬਰ ਡਾ. ਅੰਜਨਾ ਭਾਟੀਆ, ਸ਼੍ਰੀਮਤੀ ਉਰਵਸ਼ੀ, ਸ਼੍ਰੀ ਸੁਸ਼ੀਲ ਕੁਮਾਰ, ਸ਼੍ਰੀਮਤੀ ਸ਼ਿਫਾਲੀ ਕਸ਼ਿਅਪ ਅਤੇ ਸ਼੍ਰੀਮਤੀ ਅਲਕਾ ਸ਼ਰਮਾ ਵੀ ਮੌਜੂਦ ਸਨ। ਡੀ ਏ ਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ ਪ੍ਰਧਾਨ ਅਤੇ ਲੋਕਲ ਕਮੇਟੀ ਦੇ ਚੇਅਰਮੈਨ ਜਸਟਿਸ (ਰਿਟਾ.) ਸ਼੍ਰੀ ਐਨ.ਕੇ. ਸੂਦ ਨੇ ਵੀ ਐਚ.ਐਮ.ਵੀ. ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਨਵੀਆਂ ਬੁਲੰਦੀਆਂ ਹਾਸਲ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

Related Articles

- Advertisement -spot_img

Latest Articles