‘ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ’ ਦਾ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਉਪਰਾਲਾ

ਸਰੀ, 9 ਜਨਵਰੀ (ਹਰਦਮ ਮਾਨ)- ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਪੈਦਲ ਯਾਤਰੀਆਂ ਦੀ ਸੁਰੱਖਿਆ ਸੰਬੰਧੀ ਸ਼ਹਿਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਹਿਤ 15 ਜਨਵਰੀ 2023 ਨੂੰ ਸਾਲਾਨਾ ਰੋਡ ਸੇਫਟੀ ਦਿਵਸ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੀ ਰੂਹੇ-ਰਵਾਂ ਮੀਰਾ ਗਿੱਲ ਨੇ ਦੱਸਿਆ ਹੈ ਕਿ ਫਾਊਂਡੇਸ਼ਨ ਵੱਲੋਂ ਗਹਿਰੇ ਹਨੇਰੇ ਦੇ ਮੱਦੇ-ਨਜ਼ਰ ਬੀਤੇ ਕੁਝ ਸਾਲਾਂ ਤੋਂ ਅਕਤੂਬਰ ਤੋਂ ਲੈ ਮਾਰਚ ਤੱਕ ਰਾਤ ਨੂੰ ਆਮ ਲੋਕਾਂ ਨੂੰ ਚਮਕਣ ਵਾਲੀਆਂ ਵੈਸਟਾਂ ਵੰਡਣ ਦੀ ਸੇਵਾ ਨਿਭਾਈ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਨਵਰੀ 15, 2023 ਨੂੰ, ਦੁਪਹਿਰ 2ਵਜੇ ਤੋਂ 3 ਵਜੇ ਤੱਕ, ਅਨਵਿਨ ਪਾਰਕ (13313 68 ਐਵੀਨਿਊ, ਸਰੀ) ਵਿਚ ਲੋੜਵੰਦ ਬਜ਼ੁਰਗਾਂ ਨੂੰ ਰਾਤ ਨੂੰ ਚਮਕਣ ਵਾਲੀ ਵੈਸਟ ਅਤੇ ਨੌਜਵਾਨਾਂ ਨੂੰ (ਜੋ ਰਾਤ ਬਰਾਤੇ ਕੰਮ ਜਾਂ ਸਕੂਲ ਜਾਂਦੇ ਨੇ) ਜਾਕਟ ਦੀ ਬਾਂਹ ‘ਤੇ ਚਮਕਣ ਵਾਲੇ ਬੈਂਡ ਵੰਡੇ ਜਾਣਗੇ। ਉਨ੍ਹਾਂ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਾ ਲਾਭ ਉਠਾਉਣ ਅਤੇ ਇਹ ਸੁਨੇਹਾ ਹੋਰਨਾਂ ਲੋੜਵੰਦਾਂ ਤੱਕ ਪਹੁੰਚਾਉਣ।

ਉਨ੍ਹਾਂ ਮਾਇਕ ਸਹਾਇਤਾ ਦੇਣ ਲਈ ਜਾਂ ਹੋਰ ਕੋਈ ਜਾਣਕਾਰੀ ਲਈ ਫਾਊਂਡੇਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਭਾਟੀਆ  ਨੂੰ  ਫੋਨ ਨੰਬਰ 778- 848-1287 ਤੇ ਸੰਪਰਕ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles