ਆਪ ਆਗੂ ਡਾ. ਸੰਜੀਵ ਸ਼ਰਮਾ ਦਾ ਸਰੀ ਵਿਚ ਭਰਵਾਂ ਸਵਾਗਤ

ਸਰੀ, 26 ਜਨਵਰੀ (ਹਰਦਮ ਮਾਨ)- ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਪ੍ਰਸਿੱਧ ਈ.ਐਨ.ਟੀ. ਸਪੈਸ਼ਲਿਸਟ ਡਾ. ਸੰਜੀਵ ਸ਼ਰਮਾ ਇਨ੍ਹਾਂ ਦਿਨਾਂ ਵਿਚ ਕੈਨੇਡਾ ਦੇ ਦੌਰੇ ਤੇ ਹਨ। ਬੀਤੇ ਦਿਨ ਵੁਹ ਸਰੀ ਵਿਖੇ ਪੁੱਜੇ ਜਿੱਥੇ ਸਥਾਨਕ ਬਿਲਡਰ ਪਰਮਜੀਤ ਸਿੰਘ ਪਿੰਟਾ, ਸੁਜੋਤ ਸਿੰਘ, ਸਰਬਜੀਤ ਸਿੰਘ, ਕੁੰਵਰ ਪਿੰਟਾ ਤੇ ਦੇਸ ਪ੍ਰਦੇਸ ਟਾਈਮਜ਼ ਦੇ ਐਡੀਟਰ ਸੁਖਵਿੰਦਰ ਸਿੰਘ ਚੋਹਲਾ ਨੇ ਵੁਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਡਾ. ਸੰਜੀਵ ਸ਼ਰਮਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਲੰਧਰ ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles