“ ਅਰਸ਼ੀ ਸੋਚ ਦਾ ਧਨੀ – ਪਰਦੀਪ ਬੈਂਸ “

ਕੈਨੇਡਾ (ਕਾਵਿ-ਸੰਸਾਰ ਬਿਊਰੋ) : ਜਦੋਂ ਅਸੀ ਗੱਲ ਕਰਦੇ ਆਂ ਕੈਨੇਡਾ ਵਿੱਚ ਸਫਲਤਾਪੂਰਵਕ ਚਲਦੇ ਚੈਨਲ ਟੀਵੀ ਐਨ -ਆਰ -ਆਈ ਦੀ ਤਾਂ ਇੱਕ ਨਾਮ ਸੁਭਾਵਿਕ ਹੀ ਸਾਹਮਣੇ ਆਉਂਦਾ ਹੈ ਜੋ ਕਿ ਇਸ ਚੈਨਲ ਨਾਲ ਇਕ ਐਮ -ਡੀ ਦੇ ਤੌਰ ਤੇ ਤਾਂ ਜੁੜਿਆ ਹੀ ਹੋਇਆ ਹੈ ਬਲਕਿ ਆਪਣੇ ਚੰਗੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਕਾਰਜਾਂ ਕਰਕੇ ਲੱਖਾਂ ਹੀ ਦਿਲਾਂ ਨਾਲ ਵੀ ਜੁੜਿਆ ਹੋਇਆ ਹੈ। ਓਸ ਸ਼ਖਸ਼ੀਅਤ ਦਾ ਨਾਮ ਹੈ ਮਿਸਟਰ ਪਰਦੀਪ ਬੈਂਸ। ਓਹ ਨਾਮ ਜੋ ਕਿ ਕਿਸੇ ਜਾਣ -ਪਹਿਚਾਣ ਦਾ ਮੁਹਤਾਜ਼ ਨਹੀ ਹੈ। ਕੁਝ ਇਨਸਾਨ ਆਪਣੇ- ਆਪ ਵਿੱਚ ਇੱਕ ਅਦਾਰਾ ਹੁੰਦੇ ਨੇ ਜੋ ਆਪਣੇ ਹੁਨਰ ਤੇ ਕਾਬਲੀਅਤ ਨਾਲ ਹੋਰਨਾਂ ਲੋਕਾਂ ਦੀ ਜ਼ਿੰਦਗੀ ਲਈ ਵੀ ਰਾਹ ਦਸੇਰਾ ਬਣਦੇ ਹਨ। ਬਸ ਓਹੀਓ ਨਾਮ ਹੈ ਪਰਦੀਪ ਬੈਂਸ। ਇਹ ਲੋਕ ਹਿੱਤਾਂ ਲਈ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਨ।

ਰਮਿੰਦਰ ਵਾਲੀਆ ਫ਼ਾਊਂਡਰ ਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ

ਕਿਹਾ ਜਾਂਦਾ ਹੈ ਜਿਹਨਾਂ ਦੇ ਸੁਪਨੇ ਅਰਸ਼ਾਂ ਨੂੰ ਛੂਹਣ ਦੇ ਹੋਣ ਓਹ ਧਰਤੀ ਦੀ ਸਾਰ ਨਹੀਂ ਲੈਂਦੇ। ਪਰ ਪਰਦੀਪ ਬੈਂਸ ਦੇ ਮਾਮਲੇ ਵਿੱਚ ਇਹ ਬਿਲਕੁਲ ਅਲੱਗ ਹੈ ।ਓਹ ਅਰਸ਼ੀ ਸੋਚ ਦੇ ਨਾਲ- ਨਾਲ ਆਪਣੀ ਮਿੱਟੀ ਦੇ ਨਾਲ ਵੀ ਬਹੁਤ ਦਿਲੋਂ ਜੁੜੇ ਹੋਏ ਹਨ। ਓਹਨਾਂ ਦੇ ਕੀਤੇ ਕਾਰਜਾਂ ਦੀ ਸੂਚੀ ਬਹੁਤ ਲੰਬੀ ਹੈ ਜਿਹਨਾਂ ਵਿੱਚੋਂ ਓਹਨਾਂ ਵੱਲੋਂ ਜੁਲਾਈ ਮਹੀਨੇ ਮਿਸ ਐਂਡ ਮਿਸਿਜ਼ ਪੰਜਾਬਣ 2022 ਵਰਲਡ ਵਾਈਡ ਕਰਵਾਇਆ ਗਿਆ ਜੋ ਕਿ ਆਪਣੇ – ਆਪ ਵਿੱਚ ਇੱਕ ਬਹੁਤ ਹੀ ਵਿਲੱਖਣ ਸ਼ੋਅ ਸੀ । ਇਸ ਸ਼ੋਅ ਦੀ ਸਫਲਤਾ ਦਾ ਸਿਹਰਾ ਵੀ ਪਰਦੀਪ ਬੈਂਸ ਦੇ ਸਿਰ ਜਾਂਦਾ ਹੈ। ਹੁਣ ਇਹ ਇਸੇ ਪਿਰਤ ਨੂੰ ਅੱਗੇ ਤੋਰਦੇ ਹੋਏ ਇੱਕ ਹੋਰ ਨਿਵੇਕਲਾ ਸ਼ੋਅ ਮਾਣਮੱਤੀ ਪੰਜਾਬਣ ਐਵਾਰਡਜ਼ 29 ਜਨਵਰੀ 2023 ਨੂੰ ਕਰਵਾ ਰਹੇ ਹਨ। ਜੋ ਕਿ ਵੱਖ -ਵੱਖ ਖਿੱਤਿਆਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀਆਂ ਕੈਨੇਡੀਅਨ ਔਰਤਾਂ ਨੂੰ ਸਨਮਾਨਿਤ ਕਰਨ ਦਾ ਇਕ ਬਹੁਤ ਹੀ ਵਧੀਆ ਉਪਰਾਲਾ ਸਾਬਿਤ ਹੋਵੇਗਾ। ਸੋ ਮਿਸਟਰ ਪਰਦੀਪ ਬੈਂਸ ਇਸੇ ਤਰ੍ਹਾਂ ਸਮਾਜ ਨੂੰ ਸੇਧ ਦੇਣ ਵਾਲੇ ਉਪਰਾਲੇ ਕਰਦੇ ਰਹਿਣ ਅਤੇ ਲੁਕਾਈ ਨੂੰ ਆਪਣੇ ਕਾਰਜਾਂ ਅਤੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਨਿਹਾਲ ਕਰਦੇ ਰਹਿਣ।

ਰਮਿੰਦਰ ਵਾਲੀਆ

Related Articles

- Advertisement -spot_img

Latest Articles